ਆਓ
ਪੰਜਾਬ ਦੇ ਵਾਰਿਸ ਬਣੀਏ
ਆਪਣੇ ਸੁਰੱਖਿਅਤ, ਖੁਸ਼ਹਾਲ ਅਤੇ ਨਸ਼ਾ ਮੁਕਤ ਪੰਜਾਬ ਲਈ ਇਕਜੁੱਟ ਹੋਈਏ ।

- ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ
- ਨਸਲਾਂ ਤੇ ਫ਼ਸਲਾਂ ਦੀ ਰਾਖੀ
- ਖੁਸ਼ਹਾਲ ਪੰਜਾਬ
- ਨਸ਼ਾ-ਮੁਕਤ ਪੰਜਾਬ
- ਪੰਜਾਬ ਦੇ ਪਾਣੀਆਂ ਦਾ ਹੱਕ
- ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ
- ਨਸਲਾਂ ਤੇ ਫ਼ਸਲਾਂ ਦੀ ਰਾਖੀ
- ਖੁਸ਼ਹਾਲ ਪੰਜਾਬ
- ਨਸ਼ਾ-ਮੁਕਤ ਪੰਜਾਬ
- ਪੰਜਾਬ ਦੇ ਪਾਣੀਆਂ ਦਾ ਹੱਕ



ਸਾਡੇ ਬਾਰੇ
ਇੱਕ ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਦਾ ਸੁਪਨਾ
ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੇ ਲੋਕਾਂ ਦੀ ਤਰੱਕੀ, ਖੁਸ਼ਹਾਲੀ ਅਤੇ ਭਲਾਈ ਨੂੰ ਸਮਰਪਿਤ ਇੱਕ ਗਤੀਸ਼ੀਲ ਤੇ ਪ੍ਰਗਤੀਸ਼ੀਲ ਖੇਤਰੀ ਪੰਥਕ ਪਾਰਟੀ ਹੈ।
ਅਸੀਂ ਪਾਰਦਰਸ਼ਤਾ, ਜਵਾਬਦੇਹੀ, ਵਿਕਾਸ-ਅਧਾਰਿਤ ਸ਼ਾਸਨ, ਸਮਾਜਿਕ ਨਿਆਂ ਅਤੇ ਪੰਜਾਬ ਦੇ ਮਾਣ, ਹੱਕਾਂ ਤੇ ਖੁਸ਼ਹਾਲੀ ਦੀ ਬਹਾਲੀ ਲਈ ਖੜ੍ਹੇ ਹਾਂ।
- ਸਾਫ਼-ਸੁਥਰੀ, ਬਦਲਵੀਂ ਰਾਜਨੀਤੀ
- ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਲਈ ਏਜੰਡਾ
- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਅਧਾਰਿਤ ਨਵਾਂ ਮਾਡਲ
ਸਾਡਾ ਵਾਅਦਾ
ਨਸ਼ਾ ਮੁਕਤ ਪੰਜਾਬ
ਸਾਡਾ ਮਕਸਦ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਅਤੇ ਪੰਜਾਬ ਵਿੱਚ ਵਗ ਰਹੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣਾ ਹੈ। ਇਸ ਲਈ ਪਾਰਟੀ ਨੇ ਨਸ਼ਾ ਰੋਕਣ ਲਈ ਹਰ ਉਸਾਰੂ ਉਪਰਾਲਾ ਕੀਤਾ ਹੈ। ਨਸ਼ਾ ਮੁਕਤ ਪੰਜਾਬ ਦਾ ਮਤਲਬ ਹੈ ਸੁਰੱਖਿਅਤ ਪਿੰਡ, ਮਜ਼ਬੂਤ ਪਰਿਵਾਰ ਅਤੇ ਇੱਕ ਅਜਿਹਾ ਭਵਿੱਖ ਜਿਸ ਵਿੱਚ ਅਗਲੀ ਪੀੜ੍ਹੀ ਇੱਜ਼ਤ ਅਤੇ ਮੌਕਿਆਂ ਨਾਲ ਜੀ ਸਕੇ।


ਸਾਡਾ ਆਗੂ
ਭਾਈ ਅੰਮ੍ਰਿਤਪਾਲ ਸਿੰਘ
ਮੈਂਬਰ ਪਾਰਲੀਮੈਂਟ, ਹਲਕਾ ਖਡੂਰ ਸਾਹਿਬ
“ਪੰਜਾਬ ਪੰਜਾਬੀਆਂ ਦਾ”— ਪਾਰਟੀ ਦਾ ਮਤਾ ਨੰ. 12
ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੇ ਹੱਕਾਂ, ਨੌਜਵਾਨਾਂ ਦੇ ਭਵਿੱਖ ਅਤੇ ਨਸ਼ਾ-ਮੁਕਤ ਸਮਾਜ ਲਈ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰ ਰਹੀ ਹੈ।
ਯੋਗਦਾਨ
ਨਸ਼ਾ-ਮੁਕਤ ਪੰਜਾਬ ਲਹਿਰ ਦਾ ਹਿੱਸਾ ਬਣੋ
ਆਮ ਸਵਾਲ
ਤੁਹਾਡੇ ਸਵਾਲ, ਸਾਡੇ ਜਵਾਬ
ਸਭ ਤੋਂ ਵੱਧ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ। ਹੋਰ ਮਦਦ ਲਈ ਸਾਡੀ ਹੈਲਪਲਾਈਨ ਉੱਤੇ ਕਾਲ ਕਰੋ।

ਕੌਣ ਰਜਿਸਟਰ ਕਰ ਸਕਦਾ ਹੈ?
ਪੰਜਾਬ ਦਾ ਕੋਈ ਵੀ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਵੱਧ ਹੈ, ਵਾਰਿਸ ਜਾਂ ਮੈਂਬਰ ਵਜੋਂ ਰਜਿਸਟਰ ਕਰ ਸਕਦਾ ਹੈ।
ਕੀ ਰਜਿਸਟ੍ਰੇਸ਼ਨ ਮੁਫ਼ਤ ਹੈ?
ਹਾਂ, ਵਾਰਿਸ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ।
ਰਜਿਸਟਰ ਕਰਨ ਤੋਂ ਬਾਅਦ ਕੀ ਹੋਵੇਗਾ?
ਸਾਡੀ ਟੀਮ ਤੁਹਾਡੇ ਵੇਰਵਿਆਂ ਦੀ ਜਾਂਚ ਕਰਕੇ ਤੁਹਾਨੂੰ ਤੁਹਾਡੇ ਹਲਕੇ ਦੀ ਬੂਥ ਟੀਮ ਨਾਲ ਜੋੜੇਗੀ।
ਮੈਨੂੰ ਆਪਣਾ ਹਲਕਾ ਨਹੀਂ ਪਤਾ, ਕੀ ਕਰਾਂ?
ਪਹਿਲਾਂ ਆਪਣਾ ਜ਼ਿਲ੍ਹਾ ਚੁਣੋ—ਉਸ ਜ਼ਿਲ੍ਹੇ ਦੇ ਹਲਕੇ ਤੁਹਾਨੂੰ ਅਗਲੇ ਪੰਨੇ ਉੱਤੇ ਦਿਖਾਈ ਦੇਣਗੇ।
ਕੀ ਮੇਰੀ ਜਾਣਕਾਰੀ ਸੁਰੱਖਿਅਤ ਹੈ?
ਹਾਂ। ਤੁਹਾਡੀ ਜਾਣਕਾਰੀ ਸਿਰਫ਼ ਪਾਰਟੀ ਦੇ ਕੰਮ ਬਾਰੇ ਸੰਪਰਕ ਕਰਨ ਲਈ ਵਰਤੀ ਜਾਵੇਗੀ।
ਕੀ ਵਿਦੇਸ਼ ਰਹਿੰਦੇ ਪੰਜਾਬੀ ਜੁੜ ਸਕਦੇ ਹਨ?
ਹਾਂ। ਆਪਣੇ ਜੱਦੀ ਜ਼ਿਲ੍ਹੇ ਨਾਲ ਰਜਿਸਟਰ ਕਰੋ ਜਾਂ info@adwpd.com ਉੱਤੇ ਲਿਖੋ।
