
ਅਸੀਂ ਕੌਣ ਹਾਂ
ਅਕਾਲੀ ਦਲ (ਵਾਰਿਸ ਪੰਜਾਬ ਦੇ)
ਪੰਜਾਬ ਦੇ ਹੱਕਾਂ, ਮਾਣ, ਤਰੱਕੀ ਅਤੇ ਖੁਸ਼ਹਾਲੀ ਲਈ ਵਚਨਬੱਧ ਲੋਕਾਂ ਦੀ ਲਹਿਰ।
ਲਹਿਰ ਨਾਲ ਜੁੜੋਸਾਡੇ ਬਾਰੇ
ਅੱਜ ਪੰਜਾਬ ਨਸ਼ੇ, ਪ੍ਰਵਾਸ, ਬੇਰੁਜ਼ਗਾਰੀ ਜਹੀਆਂ ਵੱਡੀਆਂ ਅਲਾਮਤਾਂ ਨਾਲ ਪੀੜਤ ਹੈ। ਪੰਜਾਬ ਦੀ ਨੌਜਵਾਨੀ ‘ਚ ਪੱਸਰੀ ਨਿਰਾਸ਼ਾ ਪ੍ਰਤੱਖ ਨਜ਼ਰ ਆਉਦੀ ਹੈ। ਨੌਜਵਾਨੀ ਕੋਲ ਜਿਊਣ ਦਾ ਸੰਕਲਪ ਨਹੀਂ, ਭਵਿੱਖ ਦਾ ਕੋਈ ਰਾਹ ਨਹੀਂ, ਰੋਜ਼ਗਾਰ ਦਾ ਕੋਈ ਸਾਧਨ ਨਹੀਂ। ਪਰ ਸਰਕਾਰਾਂ ਵੱਲੋਂ ਮਨ ਪ੍ਰਚਾਵੇ ਲਈ ਮਨੋਰੰਜਨ ਦੇ ਅਨੇਕਾਂ ਸਾਧਨ ਅਤੇ ਨਸ਼ੇ ਨੌਜਵਾਨੀ ਲਈ ਹਰ ਸਮੇਂ ਹਾਜਰ ਹਨ।
ਖੇਤੀ ਨੂੰ ਘਾਟੇ ਦਾ ਸੌਦਾ ਮੰਨ ਚੁੱਕੀ ਨੌਜਵਾਨੀ ਪੰਜਾਬ ਦੀ ਰੂਹ ‘ਕਿਸਾਨੀ’ ਤੋਂ ਦੂਰ ਨੱਠ ਰਹੀ ਹੈ। ਕਿਸਾਨੀ ਦਾ ਹਸ਼ਰ ਅਸੀਂ ਨਿੱਤ ਦਿਨ ਮੰਡੀਆਂ ਅਤੇ ਧਰਨਿਆਂ ਵਿੱਚ ਵੇਖਦੇ ਹਾਂ। ਜਿਮੀਂਦਾਰ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਪਰ ਦਲਿਤ ਪਰਿਵਾਰਾਂ ਨੂੰ ਟੂਕ ਮਾਤਰ ਆਟੇ ਦਾਲ ਅਤੇ 1000 ਰੁਪਈਆ ਪ੍ਰਤੀ ਮਹੀਨਾ ਵਰਗੀਆਂ ਨਿਗੂਣੀਆਂ ਸਕੀਮਾਂ ਨਾਲ ਹੁਣ ਤੱਕ ਦੀਆਂ ਸਭ ਸਰਕਾਰਾਂ ਨੇ ਸਵੈ ਨਿਰਭਰ ਹੋਣ ਤੋਂ ਰੋਕ ਸਿਰਫ ਇੱਕ ਵੋਟ ਸਮਝ ਰੱਖਿਆ ਹੈ।
ਨਸ਼ਾ, ਜੋ ਇਸ ਵੇਲੇ ਪੰਜਾਬ ਦੀ ਨਿਰਾਸ਼ ਜਵਾਨੀ ਦੇ ਜੀਵਨ ਨੂੰ ਘੁਣ ਵਾਂਗ ਲੱਗਾ ਹੈ, ਇਸ ਵਿਰੁੱਧ ਆਵਾਜ ਬੁਲੰਦ ਕਰਨ ਵਾਲੇ ਭਾਈ ਪਰਵਿੰਦਰ ਸਿੰਘ ਝੋਟਾ ਅਤੇ ਨੇਕ ਇਮਾਨਦਾਰ ਅਫਸਰ ਬੀਬੀ ਨੇਹਾ ਸ਼ੋਰੀ ਵਰਗਿਆਂ ਨੂੰ ਤਸਕਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਰ ਸਰਕਾਰਾਂ ਮਸਤ ਹਨ, ਰੰਗਾਂ ਅਤੇ ਜਸ਼ਨਾਂ ‘ਚ ਹਨ।
ਇਹ ਨਸਲਕੁਸ਼ੀ ਸੰਨ 1984 ਦੀ ਨਸਲਕੁਸ਼ੀ ਨਾਲੋਂ ਬਿਲਕੁਲ ਵੀ ਵੱਖਰੀ ਨਹੀਂ। ਬੱਸ ਸਮੇਂ, ਢੰਗ ਅਤੇ ਚਿਹਰਿਆਂ ਦਾ ਫਰਕ ਹੈ। ਆਓ ਇਸ ਨਿਰੰਤਰ ਚੱਲ ਰਹੀ ਨਸਲਕੁਸ਼ੀ ਨੂੰ ਠੱਲ੍ਹੀਏ, ਗੁਰੂਆਂ ਦੇ ਨਾਮ ਤੇ ਵੱਸਦੇ ਅਤੇ ਚੜ੍ਹਦੀਕਲਾ ਦੇ ਪ੍ਰਤੀਕ ਪੰਜਾਬ ਨੂੰ ਇਸ ਨਿਰਾਸ਼ ਮਹੌਲ ਵਿੱਚੋਂ ਕੱਢ ਨਵੀਂ ਜਿੰਦਗੀ ਦੀ ਜਾਗ ਲਾਈਏ।
ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਅਤੇ ਓਹਨਾਂ ਵੱਲੋਂ ਆਰੰਭੀ ਖਾਲਸਾ ਵਹੀਰ ਨੇ ਛੇ ਮਹੀਨੇ ਦੇ ਸਮੇਂ ਅੰਦਰ ਪੰਜਾਬ ਦੇ ਹਰ ਸ਼ਖ਼ਸ ਅੰਦਰ ਗੁਰੂ ਪ੍ਰੇਮ, ਨਸ਼ਿਆਂ ਤੋਂ ਰਹਿਤ ਜੀਵਨ ਅਤੇ ਪੰਥ ਪੰਜਾਬ ਪ੍ਰਤੀ ਉਤਸ਼ਾਹ ਭਰ ਕੇ ਨਿਰੋਗ ਅਤੇ ਨਰੋਆ ਜੀਵਨ ਜਿਊਂਣ ਦਾ ਵਲ਼ ਦੱਸਿਆ ਸੀ।
ਆਓ, ਭਾਈ ਅੰਮ੍ਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਮੁੜ ਤੋਂ ਨਸ਼ੇ ਵਿਰੁੱਧ ਵਹੀਰਾਂ ਦਾ ਆਰੰਭ ਕਰੀਏ ਅਤੇ ਪੰਜਾਬ ਨੂੰ ਮੁੜ ਨਸ਼ਾ ਅਤੇ ਨਿਰਾਸ਼ਾ ਰਹਿਤ ਬਣਾਈਏ।
ਲਹਿਰ ਨਾਲ ਜੁੜੋ